Nabipur pind

Navipur 
ਜ਼ਿਲ੍ਹਾ ਤਰਨ ਤਾਰਨ
ਤਹਿਸੀਲ ਪੱਟੀ 
ਇਹ ਪਿੰਡ ਹਾਰੀਕੇ ਤੋ 9ਕਿਲੋ ਮੀਟਰ ਅਤੇ ਪੱਟੀ ਤੋਂ 10ਕਿਲੋਮੀਟਰ ਤੇ ਸਥਿਤ ਹੈ ਇਸ ਪਿੰਡ ਵਿੱਚ ਇੱਕ ਵਾਟਰ ਸਪਲਾਈ ਅਤੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵੀ ਹੈ ਇਹ ਕਿਰਤੋਵਾਲ ਤੋਂ 2ਕਿਲੋਮੀਟਰ ਤੇ ਹੈ ਇਸ ਪਿੰਡ ਨੂੰ ਥਾਣਾ ਹਰੀਕੇ ਲੱਗਦਾ ਹੈ । ਇਸ ਪਿੰਡ ਵਿੱਚ      188ਘਰ।     11ਹਵੇਲੀਆ
ਅਤੇ ਕੁਲ ਆਬਾਦੀ 1500 ਹੈ।

                              ਪਿੰਡ ਪਰਿੰਗੜੀ
ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਪੱਟੀ ,ਪਿੰਡ ਪਰਿੰਗੜੀ
ਇਹ ਪਿੰਡ ਪੱਟੀ ਰੋਡ ਤੇ ਸਥਿਤ ਹੈ ਇਸ ਪਿੰਡ ਵਿੱਚ ਇੱਕ ਵਾਟਰ ਸਪਲਾਈ ਤੇ ਸਰਕਾਰ ਪ੍ਰਾਇਮਰੀ  ਪਹਿਲੀ ਕਲਾਸ ਪੰਜਵੀ ਕਲਾਸ ਤੱਕ ਅਤੇ ਸਰਕਾਰੀ ਸਕੈਡੰਰੀ ਸਕੂਲ  ਛੇਵੀਂ ਕਲਾਸ ਤੋ ਬਾਰਵੀਂ ਕਲਾਸ ਤੱਕ ਹੈ ਇਹ ਪਿੰਡ ਹਾਰੀਕੇ ਤੋ 10ਕਿਲੋਮੀਟਰ ਤੇ ਪੱਟੀ ਤੋਂ 8ਕਿਲੋਮੀਟਰ ਤੇ ਸਥਿਤ ਹੈ ਇਸ ਪਿੰਡ ਨੂੰ ਥਾਣਾ ਹਰੀਕੇ ਲੱਗਦਾ ਹੈ।   ਇਸ ਪਿੰਡ ਵਿੱਚ 412 ਘਰ 54ਹਾਵੇਲੀਆ ਕੁਲ ਅਬਾਦੀ 2663ਹੈ ਪਿੰਡ ਦੇ  ਵਿਚਕਾਰ ਗੁਰਦੁਆਰਾ ਬਾਬਾ ਹਰਨਾਮ ਸਿੰਘ ਜੀ ਦਾ ਜਿਸ ਦਾ ਮੇਲਾ  ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ,  7ਚੇਤਰ ਨੂੰ ਪਾਲਕੀ ਸਾਹਿਬ ਅਤੇ 8,9 ਨੂੰ ਮੇਲਾ ਮਨਾਇਆ ਜਾਂਦਾ ਹੈ। 
ਗੁਰੂਦੁਆਰਾ ਬਾਬਾ ਰੇਰੂ ਸਾਹਿਬ ਜੀ 
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹਿਦੀ ਵਾਲੇ ਦਿਨ ਨਗਰ ਕੀਰਤਨ ਸਜਾਇਆ ਜਾਂਦਾ ਹੈ ਅਤੇ ਹਰ ਮਹੀਨੇ ਸੰਗਰਾਂਦ ਤੇ ਲੰਗਰ ਲਗਾਇਆ ਜਾਂਦਾ ਹੈ।
ਬਾਬਾ ਆਤਮਾ ਸਿੰਘ ਜੀ
ਹਰ ਸੰਗਰਾਂਦ ਨੂੰ ਲੰਗਰ ਲਗਾਇਆ ਜਾਂਦਾ ਹੈ
ਬਾਬਾ ਜੀਵਨ ਸਿੰਘ ਜੀ
7,8ਪੋਹ ਨੂੰ ਮੇਲਾ ਮਨਾਇਆ ਜਾਂਦਾ ਹੈ

                             ਪਿੰਡ ਤੁੰਗ
ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਪੱਟੀ, ਪਿੰਡ ਤੁੰਗ ਇਹ ਪਿੰਡ ਭਿੱਖੀਵਿੰਡ ਰੋਡ ਤੇ ਸਥਿਤ ਹੈ ਇਸ ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਪਹਿਲੀ ਕਲਾਸ ਤੋਂ ਪੰਜਵੀਂ ਤੱਕ ਹੈ ਤੇ ਇਕ ਸਰਕਾਰੀ ਡਿਸਪੈਂਸਰੀ ਹੈ ਇਹ ਪਿੰਡ ਹਾਰੀਕੇ ਤੋ 9ਕਿਲੋਮੀਟਰ ਤੇ ਸਥਿਤ ਹੈ ।ਇਸ ਪਿੰਡ ਵਿੱਚ 166ਘਰ ਅਤੇ 25ਹਵੇਲੀਆ ਕੁਲ ਅਬਾਦੀ 1785  ਹੈ

                                 ਪਿੰਡ ਸੰਗਵਾ
ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਪੱਟੀ, ਪਿੰਡ ਸੰਗਵਾ ੲਿਹ ਪਿੰਡ ਭਿੱਖੀਵਿੰਡ ਰੋਡ ਤੇ ਸਥਿਤ ਹੈ ਇਸ ਪਿੰਡ ਦੇ ਨੇੜਲਾ ਸ਼ਹਿਰ ਪੱਟੀ  ਲੱਗਦਾ ਹੈ ਪੱਟੀ ਸ਼ਹਿਰ ਇਸ ਪਿੰਡ ਤੋਂ ਕਰੀਬ 6ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ 

                          ਪਿੰਡ ਕਿਰਤੋਵਾਲ ਖੁਰਦ
ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਪੱਟੀ ਪਿੰਡ ਕਿਰਤੋਵਾਲ ਖੁਰਦ ਇਹ ਪਿੰਡ ਹਰੀਕੇ ਪੱਤਣ ਤੋਂ ਕਰੀਬ 8ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਪਿੰਡ ਸੁਬਰਾਂਹ ਰੋਡ  ਤੇ ਸਥਿਤ ਹੈ ਇਸ ਪਿੰਡ ਨੂੰ ਮੈਨ ਬੱਸ ਸਟੈਂਡ ਵੱਡੀ ਕਿਰਤੋਵਾਲ ਲੱਗਦਾ ਹੈ ਜੋ ਇਸ ਪਿੰਡ ਤੋਂ ਕਰੀਬ 1ਕਿਲੋਮੀਟਰ ਦੀ ਦੂਰੀ ਤੇ ਹੈ ਇਸ ਪਿੰਡ ਵਿੱਚ ਘਰ 136 ਅਤੇ ਹਵੇਲੀਆਂ 17 ਹਨ ਕੁਲ ਆਬਾਦੀ 1017ਦੇ ਕਰੀਬ ਹੈ।ਇਸ ਪਿੰਡ ਨੂੰ ਥਾਣਾ ਹਰੀਕੇ ਪੱਤਣ ਲੱਗਦਾ ਹੈ 

%d bloggers like this: